ਆਪਣੇ ਡਰਾਈਵਰੀ ਦੇ ਕੰਮ ਦੀ ਰਾਖੀ ਕਰੋ। ਆਪਣੇ ਭਵਿੱਖ ਦੀ ਰਾਖੀ ਕਰੋ।  

ਤੁਸੀਂ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਕੰਪਨੀ ਮਾਲਕਾਂ ਨੂੰ ਆਪਣਾ ਨਾਜਾਇਜ਼ ਫ਼ਾਇਦਾ ਨਾ ਉਠਾਉਣ ਦਿਓ, ਅਤੇ ਗਲਤ ਕੰਮ ਦੇ ਪ੍ਰਬੰਧਾਂ ਕਰਕੇ ਆਪਣੀ ਆਮਦਨ, ਬੈਨੀਫਿਟਸ ਜਾਂ ਭਵਿੱਖ ਨੂੰ ਜੋਖਮ ਵਿੱਚ ਨਾ ਪਾਓ। 

ਕੁਝ ਡਰਾਈਵਰਾਂ ਨਾਲ ਮੁਲਾਜ਼ਮਾਂ ਵਾਂਗ ਵਿਵਹਾਰ ਕੀਤਾ ਜਾਂਦਾ ਹੈ ਪਰ ਭੁਗਤਾਨ ਠੇਕੇਦਾਰਾਂ ਵਾਂਗ ਕੀਤਾ ਜਾਂਦਾ ਹੈ। ਇਸਦਾ ਮਤਲਬ ਬੈਨੀਫਿਟਸ ਦਾ ਨੁਕਸਾਨ, ਟੈਕਸ ਦੀਆਂ ਅਚਾਨਕ ਮੁਸ਼ਕਲਾਂ ਅਤੇ ਕੰਮ ਵਾਲੀ ਥਾਂ 'ਤੇ ਘੱਟ ਸੁਰੱਖਿਆ ਹੋ ਸਕਦਾ ਹੈ। 

ਫੈਡਰਲ ਸਖ਼ਤੀ ਜਾਰੀ ਹੈ। ਕੈਨੇਡਾ ਰੈਵੇਨਿਊ ਏਜੰਸੀ (CRA) ਅਤੇ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ESDC) ਇਹ ਯਕੀਨੀ ਬਣਾਉਣ ਲਈ ਜਾਂਚ ਵਧਾ ਰਹੇ ਹਨ ਕਿ ਡਰਾਈਵਰਾਂ ਦੀ ਸ਼੍ਰੇਣੀ ਸਹੀ ਹੈ ਅਤੇ ਕੰਪਨੀ ਮਾਲਕ ਕਾਨੂੰਨ ਦੀ ਪਾਲਣਾ ਕਰ ਰਹੇ ਹਨ। 

ਇਹ ਸਿਰਫ਼ ਕਾਗਜ਼ੀ ਕਾਰਵਾਈ ਬਾਰੇ ਨਹੀਂ ਹੈ। ਇਹ ਤੁਹਾਡੇ ਹੱਕਾਂ, ਤੁਹਾਡੀ ਆਮਦਨ ਅਤੇ ਕੈਨੇਡਾ ਵਿੱਚ ਤੁਹਾਡੇ ਭਵਿੱਖ ਦੀ ਰਾਖੀ ਕਰਨ ਬਾਰੇ ਹੈ। 

ਆਪਣੇ ਹੱਕ ਜਾਣੋ। 

BROUGHT TO YOU BY THE STOP TAX AND LABOUR ABUSE CAMPAIGN, SUPPORTED BY THE CANADIAN TRUCKING ALLIANCE